ਜੰਮਿਆਂ ਜੇ ਕੰਗਾਲਾਂ ਦੇ ਘਰ ਮੇਰਾ ਕੋਈ ਕਸੂਰ ਨਹੀਂ।
ਬਾਲਿਆਂ ਦੀ ਛੱਤ ਮੇਰੇ ਸਿਰ ਮੈਨੂੰ ਕੋਈ ਗਰੂਰ ਨਹੀਂ।

ਪੜਨ ਤਾਂ ਲਾਇਆ ਭਾਪੇ ਨੇ ਸਰਕਾਰੀ ਸਕੂਲ ਵਿੱਚ ਯਾਰ
ਨੰਗੇ ਪੈਰੀਂ ਪਾਟੇ ਪਾਕੇ ਕੱਪੜੇ ਪੜ ਗਿਆ ਚਾਰ ਜਮਾਤਾਂ ਯਾਰ

ਬੀਏ ਕਰਾਕੇ ਰੱਬ ਨੇ ਕ੍ਰਿਸ਼ਮਾ ਦਿਖਾਇਆ ਕੋਈ ਹਜ਼ੂਰ ਨਹੀਂ।
ਨੌਕਰੀ ਦੋ ਚਾਰ ਸੌ ਵਾਲੀ ਲੱਭਦੇ ਜਵਾਨੀਂ ਬੀਤ ਜਾਣੀ

ਰਿਸ਼ਵਤ ਜੋਗੇ ਸਾਡੇ ਕੋਲ ਨਹੀਂ, ਸਿਫਾਰਿਸ਼ ਪਾਈ ਨਾ ਜਾਣੀ
ਜਮੀਨ ਥੋੜੀ ਖੇਤੀ ਕਰਨ ਦਾ ਮੈਨੂੰ ਕੋਈ ਸਰੂਰ ਨਹੀਂ।

ਲਹੂ ਮੇਰਾ ਉੱਬਲਣ ਲੱਗ ਪੈਂਦਾ ਬੇਬਸ ਇਸ ਜੀਵਨ ਲਈ
ਪੈਂਦੀਆਂ ਜਮੀਰ ਤੇ ਰੋਜ ਸੱਟਾਂ ਮੈਨੂੰ ਅਕਹਿ ਚੁਭਣ ਹੋਈ

ਇਨਕਲਾਬ ਦੀ ਜੰਗੇ ਬਣਾਂਗਾ ਸਿਪਾਹੀ ਮੈਂ ਕੋਈ ਮਜਬੂਰ ਨਹੀਂ।