ਇਹ ਦਰਦ-ਏ-ਦਿਲ ਹੈ ਦੋਸਤਾ ਘਟਣਾ ਨਹੀਂ ਰੋਣ ਨਾਲ
ਇਹ ਗੀਤ ਓਹਦੀ ਅਲਵਿਦਾ ਵਿਰਨਾ ਨਹੀਂ ਗਾਉਣ ਨਾਲ

ਇਹ ਜੋ ਹਵਾਵਾਂ ਰੁਮਕਦੀਆਂ ਨਹੀਂ ਵਗਣਗੀਆਂ ਸਦਾ
ਸੱਧਰਾਂ ਨੇ ਨਹੀਂ ਚੁੱਪ ਹੋਣਾ ਤੇਰੇ ਪਲ ਕੁ ਵਿਰੌਣ ਨਾਲ

ਬਹੁਤ ਹਰੇ ਸਨ ਇਹ ਰੁੱਖ ਮੁਰਝਾ ਗਏ ਉਡੀਕ ਵਿਚ
ਹੁਣ ਇਹਨਾਂ ਕੀ ਹਰੇ ਹੋਣਾ ਲੱਪ ਹੰਝੂ ਜੇਹੇ ਪਾਉਣ ਨਾਲ

ਕਿਸੇ ਨਹੀਂ ਉਤਾਰ ਸਕਣਾ ਟੰਗਿਆ ਗਿਆ ਹੈ ਜੋ ਸਲੀਬ
ਸੂਰਜ ਨਹੀਂ ਏਦਾਂ ਚੜ੍ਹਦੇ ਸੁਬਾ੍ਹ ਤੇ ਰੰਗ ਲਾਉਣ ਨਾਲ

ਪੁੱਛੋ ਨਾ ਫੁੱਲਾਂ ਮੇਰਿਆਂ ਨੂੰ ਕਿਉਂ ਖਿੜ੍ਹਦੇ ਹੋ ਨਵੀਂ ਸਵੇਰ
ਤੇ ਕੀ ਹੈ ਮੇਰਾ ਰਿਸ਼ਤਾ ਇਸ ਤੂਫ਼ਾਨ ਤੇ ਪੌਣ ਨਾਲ

ਨਹੀਂ ਬਦਲਣੀ ਕੋਈ ਕੈਦ ਤੇਰੀ ਇੱਕ ਤੋਂ ਬਾਦ ਹੋਰ
ਨਾ ਫ਼ਰਕ ਹੀ ਕੋਈ ਪੈਣਾ ਵਟਣੇ ਦੇ ਲਾਉਣ ਨਾਲ

ਜੇ ਆਉਣਾ ਹੋਇਆ ਆ ਜਾਵੇਗਾ ਤੂੰ ਚੂਰੀ ਕੁੱਟ ਰੱਖੀਂ
ਵੈਸੇ ਏਦਾਂ ਨਹੀਂ ਚੰਨ ਲੱਭਦੇ ਜ਼ੁਲਫਾਂ ਸਜਾਉਣ ਨਾਲ