ਦੇਖ ਕਿੰਨੀ ਕੁ ਦੇਰ ਸਹਿਣਗੇ ਇਹ ਸੱਜਰੇ ਸਵੇਰੇ
ਹੱਥਾਂ ਚ ਹੱਥਕੜੀਆਂ ਹਰ ਦਿਨ ਦੇ ਰਾਹੀਂ ਹਨੇਰੇ

ਵਕਤ ਦੇ ਸਫ਼ੇ ਤੇ ਨੀਲੇ ਅਰਸ਼ ਦੇ ਬਨੇਰੇ \'ਤੇ
ਸਾਹਾਂ ਚ ਕਲਮ ਡੋਬ 2 ਵਾਰ 2 ਲਿਖੇ ਨਾਂ ਤੇਰੇ

ਮਰਮਰ ਤੇ ਉੱਕਰੇ ਸੀ ਰੇਤ ਤੇ ਨਹੀਂ ਸੀ ਬਣਾਏ
ਜਿੰਨੇ ਵੀ ਰੰਗ ਮਿਲਾਏ ਸਾਰੇ ਬਣ ਗਏ ਤੇਰੇ ਚੇਹਰੇ

ਯਾਦ ਏਦਾਂ ਆਵੇ ਤੇਰੀ ਜਿਵੇਂ ਚੀਸ ਹਿੱਕ ਕੋਈ ਚੀਰੇ
ਤੀਰ ਜਿਵੇਂ ਕਈ ਲਿਸ਼ਕਦੇ ਵਿਚ ਜਗਦੇ ਹਨ੍ਹੇਰੇ

ਸਨ ਪੈਰੀਂ ਸਾਡੇ ਜੰ਼ਜੀਰਾਂ ਨੱਚਦੇ ਰਹੇ ਅੰਗਿਆਰਾਂ ਤੇ
ਸੀਨੇ ਚ ਸੀ ਬਲਦੀ ਰੌਸ਼ਨੀ ਵਿਚ ਤਾਰੇ ਸਨ ਬਥੇਰੇ

ਕਿੰਨਾ ਕੁ ਹੋਰ ਗ਼ਮ ਨੂੰ ਨਦੀ ਜ਼ੁਲਮ ਵਾਂਗ ਸਹਿੰਦੀ
ਕਿੰਨਾ ਕੁ ਚਿਰ ਚੁੱਪ ਰਹਿੰਦੇ ਟੰਗੇ ਕਿੱਲੀ ਖੰਜ਼ਰ ਮੇਰੇ

ਹੋਟਾਂ ਦੇ ਨੇੜੇ ਪਹੁੰਚ ਕੇ ਨੀਲੀ ਬੰਸਰੀ ਇੱਕ ਕਹੇਗੀ
ਮੇਰੀ ਹਿੱਕ ਚ ਤੂੰ ਸੁਰ ਗਿਣੀਂ ਜਦੋਂ ਪੋਟੇ ਹੋਏ ਤੇਰੇ