ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,

ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,

ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਗੈਵੀ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ