ਐਂਵੇ ਤਾਂ ਨੀ ਕੋਈ ਛੱਡ ਜਾਂਦਾ,
ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ.
ਕਿਉਂ ਕਿਸੇ ਨੂੰ ਬੇਵਫ਼ਾ ਕਹੀਏ,
ਕੀ ਪਤਾ ਉਹ ਕਿੰਨਾ ਮਜਬੂਰ ਹੋਵੇ.
ਬਦਲ ਜਾਂਦਾ ਹਰ ਇੱਕ ਏਥੇ,
ਜਿਹੜਾ ਵਸਦਾ ਥੋੜਾ ਦੂਰ ਹੋਵੇ.
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ,
ਜਿਹੜਾ ਬਾਕੀਆਂ ਨੂੰ ਨਾ ਕਬ਼ੂਲ ਹੋਵੇ.
ਬਾਕੀ ਦੁੱਖ ਜਾਣਬੁੱਝ ਕੇ ਨੀ ਕੋਈ ਦੇ ਜਾਂਦਾ,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ,