ਕੌਣ ਏ ਸਿਖ, ਕਿਥੇ ਆ ਸਿਖ, ਕੇਦਾ ਏ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਜਿੰਨ੍ਹੇ ਸਿਰ ਤੇ ਦਸਤਾਰ ਸਜਾਈ ਕੀ ਓੁ ਆ ਸਿਖ,
ਜਾਂ ਫਿਰ ਜਿੰਨ੍ਹੇ ਲੰਬੀ ਕਰਪਾਨ ਹੈ ਪਾਈ ਓੁ ਆ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਉਠ ਸਵੇਰੇ ਤੜਕੇ ਜਿਹੜਾ ਕਰਦਾ ਪਾਠ, ਕੀ ਉਹਨੂੰ ਕਹਿੰਦੇ ਸਿਖ,
ਜਾਂ ਫਿਰ ਗੁਰਦੁਆਰੇ ਜਾ ਕੇ ਜਿਹੜਾ ਉਚੀਉਚੀ ਲਾਉਂਦਾ ਸ਼ਬਦ, ਉਹਨੂੰ ਕਹਿੰਦੇ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਜਿੰਨ੍ਹੇ ਲੰਬਾ ਸਾਰਾ ਚੋਲਾ ਹੈ ਪਾਇਆ, ਕੀ ਓੁ ਆ ਸਿਖ,
ਜਾਂ ਫਿਰ ਜਿੰਨ੍ਹੇ ਵਾਲ ਖਿਲਾਰੇ, ਨੰਗੀ ਪੈਰੀ ਤੁਰਿਆਂ ਜਾਵੇ ਓੁ ਆ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਘਰਬਾਰ ਛਡ ਕੇ ਜਿਹੜਾ ਹੋਇਆ ਫਿਰੇ ਤਿਆਗੀ ਕੀ ਉਹਨੂੰ ਕਹਿੰਦੇ ਸਿਖ,
ਜਾਂ ਫਿਰ ਘਰ ਵਿਚ ਰਹਿ ਕੇ ਜਿਹੜਾ ਪਾਠ ਕਰਾਈ ਜਾਵੇ ਉਹਨੂੰ ਕਹਿੰਦੇ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਜਿੰਨ੍ਹੇ ਲੰਬੇ ਕੇਸ ਤੇ ਲੰਬੀ ਦਾੜ੍ਹੀ ਰਖੀ ਕੀ ਓੁ ਆ ਸਿਖ,
ਜਾਂ ਫਿਰ ਜਿਹੜਾ ਲੰਬੀ ਮਾਲਾ ਦੇ ਫੇਰੀ ਜਾਵੇ ਮਣਕੇ ਓੁ ਆ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਏ ਸਾਰੇ ਆਪਣੇਆਪ ਨੂੰ ਸਮਝਣ ਸਿਖ,
ਏ ਸਿਖ ਤਾਂ ਹਨ ਪਰ ਏ ਹਨ ਬਾਹਰਮੁਖੀ ਸਿਖ।
ਹੁਣ ਮੈਂ ਤੁਹਾਨੂੰ ਦਸਦਾ ਹਾਂ ਕੇ ਕੌਣ ਏ ਸਚਾ ਤੇ ਅਸਲੀ ਸਿਖ।
ਬਾਣੀ ਪੜ੍ਹ ਕੇ ਜਿਹੜਾ ਉਸ ਤੇ ਅਮਲ ਕਰੇ, ਓੁ ਆ ਸਚਾ ਤੇ ਅਸਲੀ ਸਿਖ।
ਬਾਹਰੋਂ ਲਭਣ ਦੀ ਥਾਂ, ਜਿਹੜਾ ਉਸ ਨੂੰ ਅੰਦਰੋਂ ਲਭੇ ਓੁ ਆ ਸਚਾ ਤੇ ਅਸਲੀ ਸਿਖ।
ਦੁਨੀਆਂ ਜਿਤਣ ਨਾਲੋਂ ਜਿਹੜਾ ਮਨ ਨੂੰ ਜਿਤੇ, ਓੁ ਆ ਸਚਾ ਤੇ ਅਸਲੀ ਸਿਖ।
ਮੰਦਰਾਂ, ਗੁਰਦੁਆਰਿਆਂ ਦੀ ਨਾਲ ਜਿਹੜਾ ਮਾਤਾਪਿਤਾ ਦੀ ਵੀ ਕਰਦਾ ਸੇਵਾ,
ਓੁ ਆ ਸਚਾ ਤੇ ਅਸਲੀ ਸਿਖ।
ਰਜਾ ਓੁਦੀ ਦੇ ਅੰਦਰ ਜਿਹੜਾ ਰਹਿੰਦਾ, ਓੁ ਆ ਸਚਾ ਤੇ ਅਸਲੀ ਸਿਖ।
ਹਰ ਘਟ ਅੰਦਰ ਜਿਹੜਾ ਵੇਖੇ ਉਸ ਨੂੰ, ਓੁ ਆ ਸਚਾ ਤੇ ਅਸਲੀ ਸਿਖ।
ਹਥੀ ਮਣਕਾ ਫੇਰਨ ਦੀ ਥਾਂ, ਮਨ ਦਾ ਮਣਕਾ ਫੇਰੇ ਜਿਹੜਾ, ਓੁ ਆ ਸਚਾ ਤੇ ਅਸਲੀ ਸਿਖ।
ਦਰਦਰ ਭਟਕਣ ਦੀ ਥਾਂ, ਮਨ ਦੀ ਭਟਕਣ ਰੋਕੇ ਜਿਹੜਾ, ਓੁ ਆ ਸਚਾ ਤੇ ਅਸਲੀ ਸਿਖ।
ਸਚ ਮੰਨੋਂ ਤਾਂ ਰਬ ਦਾ ਦੂਜਾ ਰੂਪ ਹੁੰਦਾ ਏ, ਸਚਾ ਤੇ ਅਸਲੀ ਸਿਖ।