ਵਗਦੇ ਪਾਣੀ ਦੇ ਸੰਗ ਵਹਿੰਦਾ ਨਹੀਂ
ਕੰਡੇ ਦਾ ਰੁੱਖ, ਅਣਭਿਜ ਰਹਿੰਦਾ ਨਹੀਂ
ਦੀਵਾ ਬਣ ਬਲਾਂ, ਕਰਾਂ ਖੁੰਝਾ ਰੋਸ਼ਨ,
ਬਣ ਭਾਂਬੜ ਬਲਾਂ, ਦਿਲ ਸਹਿੰਦਾ ਨਹੀਂ
ਤੇਵਰ ਬਦਲੇ ਹੁਣ ਪਿੰਡ ਮੇਰੇ ਨੇ ਵੀ ,
ਸ਼ਹਿਰ ਤੋਂ ਦੂਰ ਕਿਤੇ ਰਹਿੰਦਾ ਨਹੀਂ
ਕੀ ਕਹਾਂ,ਕਿੰਝ ਕਰਾਂ ,ਉਸਤੇ ਯਕੀਨ ,
ਮਨ ‘ਚ ਰਖਦਾ,ਮੂੰਹ ਤੋਂ ਕਹਿੰਦਾ ਨਹੀਂ
ਪੱਥਰਾਂ ਦੇ ਘਰ ਬਣਾ ਲਏ ਲੋਕਾਂ ਨੇ,
ਫੁੱਲ ਵਰਗਾ ਰਿਸ਼ਤਾ ਰਹਿੰਦਾ ਨਹੀਂ