ਕਾਲਜ ਦੇ ਦਿਨਾ ਦੀ ਅੱਲਗ ਸੀ ਕਹਾਣੀ ਲੱਗਦਾ ਏ ਬਾਤ ਹੁੱਣ ਹੋ ਗਈ ਏ ਪੁਰਾਣੀ,
ਚਾਰ ਹਾਣੀ ਇੱਕਠੇ ਹੋ ਕੇ ਢੋਲੇ ਦੀਆਂ ਲਾਉਦੇ ਸੀ ਪੰਜਵੇ ਤੋਂ ਨਹੀਉ ਕੋਈ ਬੋਲ ਅਖਵਾਉਦੇ ਸੀ,
ਕੋਈ ਯਾਰ ਹੋਂਡਾ ਕੋਈ ਬੁਲਟ ਲਿਆਉਦਾ ਕੋਈ ਮੇਰਾ ਵੀਰ ਰੋਡਵੇਜ ਉਤੇ ਆਉਦਾ,
ਉਦੋ ਕੋਈ-ਕੋਈ ਕੁੜੀ ਹੁੰਦੀ ਜੀਨ ਵਾਲੀ ਸੀ ਸਾਰੇ ਚੋਬਰਾਂ ਦੀ ਮੱਤ ਹੂੰਦੀ ਉਹਨੇ ਮਾਰੀ ਸੀ,
ਆਉਦਾ ਪੇਪਰਾ ਦਾ ਵੇਲਾ ਉਦੋ ਖਿੱਚਦੇ ਤਿਆਰੀ ਇਕ ਰਾਤ ਵਿੱਚ ਪੂਰੀ ਕਰ ਲੈਦੇ ਸਾਰੀ,
ਪਤਾਂ ਹੀ ਲੱਗਾਂ ਦਿਨ ਉਹ ਕਦ ਬੀਤ ਗਏ ਕਈ ਵੇਲੀ ਸਾਥ ਕਈ ਛੱਡ ਤੁਰ ਗਏ,
ਯਾਦ ਬੜੇ ਆਉਦੇ ਉਹ ਮਿੱਤਰ ਪਿਆਰੇ ਭੂੱਲਦੇ ਨੀ ਵੇਲੇ ਜੋ ਸੀ ਇਕਠੀਆਂ ਗੁਜਾਰੇ